Policy for Welfare of Adhoc, Contractual, Daily Wages, Work Charged and Temporary employees

            ਹਾਂ ਜੀ ਦੋਸਤੋ ਕਿਵੇਂ ਹੋ ਤੁਸੀਂ ਸਾਰੇ। ਉਮੀਦ ਕਰਦੇ ਹਾਂ ਕਿ ਸਾਰੇ ਸਾਡੀ ਦੁਆਰਾ ਬਣਾਈ ਗਈ ਇਸ ਵੈਬਸਾਈਟ ਦਾ ਪੁੂਰਾ ਫਾਇਦਾ ਉਠਾ ਰਹੇ ਹੋਵੇਗੇ। ਅੱਜ ਦੀ ਇਸ ਪੋਸਟ ਰਾਂਹੀ ਆਪਾਂ ਪੰਜਾਬ ਸਰਕਾਰ ਦੁਆਰਾ ਐਡਹਾਕ, ਡੇਲੀਵੇਜਿਜ਼, ਵਰਕਚਾਰਜ ਅਤੇ ਅਸਥਾਈ ਕਾਮਿਆਂ ਦੀ ਭਲਾਈ ਜਾਂ ਕਹਿ ਸਕਦੇ ਹਾਂ ਕਿ ਉਨ੍ਹਾਂ ਨੂੰ ਰੈਗੂਲਰ ਕਰਨ ਵਾਸਤੇ ਬਣਾਈ ਗਈ ਪਾਲਿਸੀ ਬਾਰੇ ਸੰਖੇਪ ਵਿੱਚ ਚਰਚਾ ਕਰਾਂਗੇ।

ADHOC, PUNJAB Govt. Employees, Contractual, Daily Wage, Temporary
Welfare Policy 2023 by Punjab Governent

ਸਰਕਾਰ ਵੱਲੋਂ ਇਹ ਪਾਲਿਸੀ ਕਿਉਂ ਬਣਾਈ ਗਈ?

            ਪੰਜਾਬ ਸਰਕਾਰ ਦੇ ਵਿਭਾਗਾਂ ਅਤੇ ਅਧੀਨ ਆਉਂਦੇ ਬੋਰਡਾਂ/ਕਾਰਪੋਰੇਸ਼ਨਾਂ ਵਿੱਚ ਦਫਤਰੀ ਕੰਮ-ਕਾਜ ਦੀ ਮਹੱਤਤਾ ਨੂੰ ਮੁੁੱਖ ਰੱਖਦੇ ਹੋਏ ਗਰੁੱਪ ਸੀ ਅਤੇ ਡੀ ਦੀਆਂ ਅਸਾਮੀਆਂ ਵਿਰੁੱਧ ਕਰਮਚਾਰੀਆਂ ਦੀ ਭਰਤੀ ਕੀਤੀ ਗਈ ਹੈ। ਇਨ੍ਹਾਂ ਕਾਮਿਆਂ ਵਿੱਚੋਂ ਬਹੁਤ ਸਾਰੇ ਕਾਮੇ ਤਕਰੀਬਨ 10 ਸਾਲ ਜਾਂ ਇਸਤੋਂ ਵੀ ਜਿਆਦਾ ਸਮ੍ਹਾਂ ਸੇਵਾ ਨਿਭਾ ਚੁੱਕੇ ਹਨ ਅਤੇ ਆਪਣੀ ਜਿੰਦਗੀ ਦੇ ਕੀਮਤੀ ਸਾਲ ਉਨ੍ਹਾਂ  ਨੇ ਸਰਕਾਰੀ ਸੇਵਾ ਵਿੱਚ ਗੁਜਾਰੇ ਹਨ।

            ਸਰਕਾਰ ਦਾ ਵਿਚਾਰ ਹੈ ਕਿ ਇਸ ਸਟੇਜ ਤੇ ਆ ਕੇ ਇਨ੍ਹਾਂ ਕਰਮਚਾਰੀਆਂ ਦੀ ਥਾਂ ਹੋਰ ਨਵੇਂ ਕਰਮਚਾਰੀਆਂ ਦੀ ਭਰਤੀ ਕਰਨੀ, ਇਨ੍ਹਾਂ ਕਰਮਚਾਰੀਆਂ ਨਾਲ ਅਨਿਆਂ ਹੋਵੇਗਾ। ਇਸ ਲਈ ਇਨ੍ਹਾਂ ਕਰਮਚਾਰੀਆਂ ਵੱਲੋਂ ਨਿਭਾਈ ਗਈ ਸੇਵਾ ਨੂੰ ਮੁੱਖ ਰੱਖਦੇ ਹੋਏ ਅਤੇ ਇਨ੍ਹਾਂ ਦਾ ਭਵਿੱਖ ਸੁਰੱਖਿਅਤ ਕਰਨ ਵਾਸਤੇ ਭਾਰਤੀ ਸੰਵਿਧਾਨ ਦੇ ਸੱਤਵੇਂ ਅਧਿਆਇ ਦੇ ਆਰਟੀਕਲ 162 ਰੀਡ ਵਿਦ ਐਂਟਰੀ 41 ਆਫ ਲਿਸਟ-II ਤਹਿਤ ਸਰਕਾਰ ਵੱਲੋਂ ਮੌਜੂਦਾ ਪਾਲਿਸੀ ਤਿਆਰ ਕੀਤੀ ਗਈ ਹੈ। ਇਸ ਪਾਲਿਸੀ ਰਾਂਹੀ ਸਰਕਾਰ ਵੱਲੋਂ  ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਗਰੁੱਪ ਸੀ ਅਤੇ ਡੀ ਦੀਆਂ ਅਸਾਮੀਆਂ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸ਼ਪੈਸ਼ਲ ਕਾਰਡ ਵਿੱਚ 58 ਸਾਲ ਦੀ ਉਮਰ ਪੂਰੀ ਕਰਨ ਤੱਕ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਪਾਲਿਸੀ ਦੀਆਂ ਜਰੂਰੀ ਵਿਵਸਥਾਵਾਂ

            ਪੰਜਾਬ ਸਰਕਾਰ ਦੁਆਰਾ ਐਡਹਾਕ, ਕੰਟਰੈਕਟ, ਡੇਲੀਵੇਜਿਜ਼, ਵਰਕਚਾਰਜ ਅਤੇ ਅਸਥਾਈ ਕਰਮਚਾਰੀਆਂ ਦੀ ਭਲਾਈ ਲਈ ਜਾਰੀ ਕੀਤੀ ਗਈ ਪਾਲਿਸੀ ਦੀਆਂ ਦੋ ਅਹਿਮ ਵਿਵਸਥਾਵਾਂ ਹੇਠ ਲਿਖੇ ਅਨੁਸਾਰ ਹਨ:-

ਲਾਭਪਾਤਰੀ ਕਰਮਚਾਰੀ(Beneficiary Employee)

        ਇਸ ਪਾਲਿਸੀ ਤਹਿਤ ਲਾਭਪਾਤਰੀ ਕਰਮਚਾਰੀ ਓਹੀ ਹੋਵੇਗਾ ਜਿਹੜਾ ਗਰੁੱਪ ਸੀ ਜਾਂ ਡੀ ਦੀ ਪੋਸਟ ਤੇ ਕੰਮ ਕਰ ਰਿਹਾ ਹੈ ਅਤੇ ਜੋ ਇਸ ਅਸਾਮੀ ਦੀਆਂ ਲੋੜੀਂਦੀਆਂ ਯੋਗਤਾਵਾਂ ਪੂਰੀਆਂ ਕਰਦਾ ਹੈ।

ਸ਼ਪੈਸ਼ਲ ਕਾਡਰ( Special Cadre)

        ਸ਼ਪੈਸ਼ਲ ਕਾਡਰ ਤੋਂ ਭਾਵ ਹੈ ਵੱਖਰਾ ਖਤਮ ਹੋਣ ਵਾਲਾ ਕਾਡਰ ਜੋ ਸਰਕਾਰ ਦੁਆਰਾ ਐਡਹਾਕ, ਡੇਲੀਵੇਜਿਜ਼, ਵਰਕਚਾਰਜ ਅਤੇ ਅਸਥਾਈ ਕਰਮਚਾਰੀਆਂ ਨੂੂੰ ਅਡਜਸਟ ਕਰਨ ਵਾਸਤੇ ਬਣਾਇਆ ਜਾਵੇਗਾ ਅਤੇ ਇਹ ਕਾਡਰ ਜਦੋੋਂ ਵੀ ਲਾਭਪਾਤਰੀ ਕਰਮਚਾਰੀ 58 ਸਾਲ ਦੀ ਉਮਰ ਪੂਰੀ  ਕਰਨ ਉਪਰੰਤ ਰਿਟਾਇਰ ਹੋਵੇਗਾ ਜਾਂ ਕਿਸੇ ਹੋਰ ਕਾਰਨ ਕਰਕੇ ਪੋਸਟ ਖਾਲੀ ਹੋਣ ਉਪਰੰਤ ਪੋਸਟ ਆਪਣੇ ਆਪ ਖਤਮ ਹੋ ਜਾਵੇਗੀ। 

ਪਾਲਿਸੀ ਤਹਿਤ ਲਾਭ ਲੈਣ ਲਈ ਜਰੂਰੀ ਸ਼ਰਤਾ:-

        ਜਿਹੜਾ ਕਰਮਚਾਰੀ ਹੇਠ  ਲਿਖੀਆਂ ਸ਼ਰਤਾ/ਯੋਗਤਾਵਾਂ ਪੂਰੀਆਂ ਕਰੇਗਾ ਕੇਵਲ ਓਹੀ ਇਸ ਪਾਲਿਸੀ ਅਧੀਨ ਸ਼ਪੈਸਲ ਕਾਡਰ ਵਿੱਚ ਪਲੇਸਮੈਂਟ ਦੇ ਯੋਗ ਹੋਵੇਗਾ:-
(a)    ਇਸ ਪਾਲਿਸੀ ਦੇ ਜਾਰੀ ਹੋਣ ਤੱਕ ਐਡਹਾਕ, ਕੰਟਰੈਕਟ, ਡੇਲੀਵੇਜਿਜ਼, ਵਰਕਚਾਰਜ ਅਤੇ ਅਸਥਾਈ ਤੌਰ ਤੇ ਕੰਮ ਕਰਦਾ ਪ੍ਰਾਰਥੀ ਘੱਟੋ-ਘੱਟ 10 ਸਾਲ ਦੀ ਸੇਵਾ ਪੂਰੀ ਕਰ ਚੁੱਕਾ ਹੋਣਾ ਚਾਹੀਦਾ ਹੈ।
(b)    ਜਿਸ ਅਸਾਮੀ ਵਿਰੁੱਧ ਪ੍ਰਾਰਥੀ ਨੂੰ ਸਪੈਸ਼ਲ ਕਾਡਰ ਵਿੱਚ ਰੱਖਿਆ ਜਾ ਰਿਹਾ ਹੈ, ਉਸਦੇ ਸੇਵਾ  ਨਿਯਮਾਂ ਅਨੁਸਾਰ ਪ੍ਰਾਰਥੀ ਲੋੜੀਂਦੀਆਂ ਯੋਗਤਾਵਾਂ ਅਤੇ ਤਜਰਬਾ ਪੂਰਾ ਕਰਦਾ ਹੋਣਾ ਚਾਹੀਦਾ ਹੈ।
(c)    ਵਿਭਾਗ ਦੇ ਮੁਲਾਂਕਣ ਅਨੁਸਾਰ ਪ੍ਰਾਰਥੀ ਦਾ ਪਿਛਲੇ 10 ਸਾਲਾਂ ਦੀ ਸੇਵਾ ਦੌਰਾਨ ਕੰਮ-ਕਾਜ ਤਸੱਲੀਬਖਸ਼ ਹੋਣਾ ਚਾਹੀਦਾ ਹੈ।
ਜਰੂਰੀ ਨੋਟ:    10 ਸਾਲ ਦਾ ਸਮ੍ਹਾਂ ਗਿਣਨ ਵਾਸਤੇ ਪ੍ਰਾਰਥੀ ਵੱਲੋਂ ਘੱਟੋ-ਘੱਟ ਇੱਕ ਸਾਲ ਵਿੱਚ 240 ਦਿਨ ਕੰਮ ਕੀਤਾ ਹੋਣ ਲਾਜਮੀ ਹੈ ਅਤੇ ਇਹ ਸੇਵਾ ਗਿਣਦੇ ਸਮੇਂ ਨੋਸ਼ਨਲ ਬਰੇਕਾਂ ਵਿੱਚ ਨਹੀਂ ਗਿਣੀਆਂ ਜਾਣਗੀਆਂ।

ਇਹ ਪਾਲਿਸੀ ਕਿਹਨਾਂ ਵਿਅਕਤੀਆਂ ਤੇ ਲਾਗੂ ਨਹੀਂ ਹੋਵੇਗੀ?

(a)    ਪਾਰਟ ਟਾਇਮ ਬੇਸਿਸ ਤੇ ਕੰਮ ਕਰਦੇ ਵਿਅਕਤੀ;
(b)    ਅਸਤੀਫਾ ਦੇ ਚੁੱਕੇ ਵਿਅਕਤੀ ਜਾਂ ਜਿਹੜੇ ਸੇਵਾ ਨਿਵਰਤੀ ਦੀ ਉਮਰ ਪੂਰੀ ਕਰ ਚੁੱਕੇ ਹਨ ਜਾਂ ਜਿਨ੍ਹਾਂ ਨੂੰ ਵਿਭਾਗ ਵੱਲੋਂ ਕੱਢ ਦਿੱਤਾ ਗਿਆ ਸੀ;

(c)    ਆਊਟਸੋਰਸ ਤੇ ਕੰਮ ਕਰਦੇ ਵਿਅਕਤੀ;

(d)    ਜੋ ਸੇਵਾ ਨਿਯਮਾਂ ਅਨੁਸਾਰ ਲੋੜੀਂਦੀਆਂ ਯੋਗਤਾਵਾਂ ਅਤੇ ਤਜਰਬਾ ਪੂਰਾ ਨਹੀਂ ਕਰਦੇ ਆਦਿ।

ਪਾਲਿਸੀ ਵਿੱਚ ਨੋਟ ਕਰਨ ਵਾਲੀਆਂ ਕੁੱਝ ਜਰੂਰੀ ਗੱਲਾਂ:-

  1. ਇਸ ਪਾਲਿਸੀ ਅਧੀਨ ਕਵਰ ਹੋਣ ਵਾਲੇ ਲਾਭਪਾਤਰੀ ਕਰਮਚਾਰੀ ਰੈਗੂਲਰ ਕਾਡਰ ਦਾ ਹਿੱਸਾ ਨਹੀਂ ਹੋਣਗੇ ਭਾਵ ਕਿ ਇਹਨਾਂ ਦਾ ਕਾਡਰ ਵੱਖਰਾ ਬਣਾਇਆ ਜਾਵੇਗਾ।
  2. ਇਹਨਾਂ ਨੂੰ ਸ਼ੁਰੂਆਤੀ ਜੁਆਇੰਨ ਕਰਨ ਦੀ ਮਿਤੀ ਤੋਂ ਕਿਸੇ ਵੀ ਪ੍ਰਕਾਰ ਦਾ ਸੀਨੀਆਰਤਾ ਜਾਂ ਤਰਜਬੇ ਦਾ ਲਾਭ ਨਹੀਂ ਦਿੱਤਾ ਜਾਵੇਗਾ।
  3. ਇਹਨਾਂ ਨੂੰ ਉਚੇਰੇ ਸਕੇਲਾਂ ਵਿੱਚ ਪਲੇਸ ਕਰਨ ਵਾਸਤੇ ਜਾਂ ਪਦ-ਉੱਨਤੀ ਸਬੰਧੀ ਬਾਅਦ ਵਿੱਚ ਪ੍ਰਸੋਨਲ ਵਿਭਾਗ ਵੱਲੋਂ ਨਿਰਣਾ ਲਿਆ ਜਾਵੇਗਾ।
  4. ਇਸ ਪਾਲਿਸੀ ਦੇ ਜਾਰੀ ਹੋਣ ਤੋਂ ਬਾਅਦ ਕੋਈ ਵੀ ਵਿਭਾਗ ਕਿਸੇ ਵਿਕਤੀ ਨੂੰ ਐਡਹਾਕ, ਕੰਟਰੈਕਟ, ਡੇਲੀਵੇਜਿਜ਼, ਵਰਕਚਾਰਜ ਅਤੇ ਅਸਥਾਈ ਤੌਰ ਤੇ ਭਰਤੀ ਨਹੀਂ ਕਰੇਗਾ।
  5. ਇਹ ਪਾਲਿਸੀ ਪਹਿਲਾਂ ਜਾਰੀ ਹੋਈਆਂ ਸਾਰੀਆਂ ਪਾਲਿਸੀਆ ਨੂੰ ਸੁਪਰਸੀਡ ਕਰੇਗੀ।
  6. ਇਹ ਪਾਲਿਸੀ ਸਕੂਲ ਸਿੱਖਿਆ ਵਿਭਾਗ ਤੇ ਲਾਗੂ ਨਹੀਂ ਹੋਵੇਗੀ ਕਿਉਂ ਜੋ ਉਨ੍ਹਾਂ ਲਈ ਪ੍ਰਸੋਨਲ ਵਿਭਾਗ ਵੱਲੋਂ ਮਿਤੀ: 07-10-22 ਰਾਂਹੀ ਵੱਖਰੀ ਪਾਲਿਸੀ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ।

        ਇਸ ਤੋਂ ਇਲਾਵਾ ਮੁਕੰਮਲ ਜਾਣਕਾਰੀ ਲਈ ਤੁਸੀਂ ਹੇਠਾਂ ਦਿੱਤੇ ਲਿੰਕ ਤੋਂ ਪਾਲਿਸੀ ਡਾਊਨਲੋਡ ਕਰਕੇ ਪੜ ਸਕਦੇ ਹੋ। ਜੇਕਰ ਜਾਣਕਾਰੀ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ ਅਤੇ ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਤੁਸੀਂ ਹੇੇਠਾਂ ਕੁਮੈਂਟ ਬਾਕਸ ਵਿੱਕ ਕੂਮੈਂਟ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ।

ਹੋਰ ਵਧੇਰੇ ਜਾਣਕਾਰੀ ਲਈ ਵੈਬਸਾਈਟ ਅਤੇ ਸਾਡੇ ਫੇਸਬੁੱਕ ਪੇਜ ਨੂੰ ਫਾਲੋ ਕਰੋ।

Download Policy I.D. No. 11/07/2022-4PP3/350 Dated: 16-05-2023

Post a Comment

0 Comments