INCOME TAX CALCULATION IN FY 2023-24

INCOME TAX CALCULATION IN FY 2023-24
INCOME TAX CALCULATION IN FY 2023-24
    
   ਦੋਸਤੋ ਆਪ ਸਭ ਵੱਲੋਂ ਪਿਛਲੇ 2-3 ਮਹੀਨਿਆਂ ਤੋਂ ਵਿੱਤੀ ਸਾਲ 2023-24 ਵਿੱਚ ਇਨਕਮ ਟੈਕਸ ਦੀ ਕਿਹੜੀ ਸਕੀਮ ਲੈਣੀ ਚਾਹੀਦੀ ਹੈ,ਬਾਰੇ ਪੁੱਛਿਆ ਜਾ ਰਿਹਾ ਹੈ। ਇਸ ਸਬੰਧੀ ਲਗਭਗ ਸਾਰੇ ਹੀ ਲੋਕਾਂ ਵਿੱਚ ਅਸ਼ਪੱਸ਼ਟਾ ਬਣੀ ਹੋਈ ਹੈ ਕਿ ਕਿਹੜੀ ਸਕੀਮ ਸਿਲੈਕਟ ਕੀਤੀ ਜਾਵੇ ਜਿਸ ਨਾਲ ਇਨਕਮ ਟੈਕਸ ਘੱਟ ਤੋਂ ਘੱਟ ਬਣੇ।
         ਆਓ ਇਸ ਪੋਸਟ ਰਾਂਹੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵਿੱਤੀ ਸਾਲ 2023-24(FY 2023-24) ਵਿੱਚ ਸਾਨੂੰ ਕਿਹੜੀ ਸਕੀਮ ਚੁਣਨੀ ਚਾਹੀਦੀ ਹੈ ਜਿਸ ਨਾਲ ਇਨਕਮ ਟੈਕਸ ਕਟਾਉਣ ਤੋਂ ਬਚਿਆ ਜਾ ਸਕੇ।

Income Tax Slabs rates in FY 2023-24( ਇਨਕਮ ਟੈਕਸ ਸਲੈਬ ਰੇਟ ਵਿੱਤੀ ਸਾਲ 2023-24 ਲਈ)

        ਵਿੱਤੀ ਸਾਲ 2023-24 ਲਈ ਪੁਰਾਣੀ ਅਤੇ ਨਵੀਂ ਟੈਕਸ ਪ੍ਰਣਾਲੀ ਦੇ ਇਨਕਮ ਟੈਕਸ ਦੀ ਸਲੈਬ ਅਤੇ ਰੇਟ ਹੇਠਾਂ ਟੇਬਲ ਵਿੱਚ ਦਰਸਾਏ ਗਏ ਹਨ:-

ਪੁਰਾਣੀ ਟੈਕਸ ਪ੍ਰਣਾਲੀ ਵਿੱਤੀ ਸਾਲ 2023-24 ਲਈ

ਆਮਦਨ ਕਰ ਸਲੈਬ

60 ਸਾਲ ਤੋਂ ਘੱਟ

60 ਸਾਲ ਤੋਂ 80 ਸਾਲ ਤੱਕ

80 ਸਾਲ ਤੋਂ ਉੱਪਰ

₹ 2,50,000/- ਤੱਕ

ਕੋਈ ਟੈਕਸ ਨਹੀਂ।

ਕੋਈ ਟੈਕਸ ਨਹੀਂ।

ਕੋਈ ਟੈਕਸ ਨਹੀਂ।

₹ 2,50,001/- ਤੋਂ ₹ 3,00,000/- ਤੱਕ

5%

ਕੋਈ ਟੈਕਸ ਨਹੀਂ।

ਕੋਈ ਟੈਕਸ ਨਹੀਂ।

₹ 3,00,001/- ਤੋਂ ₹ 5,00,000/- ਤੱਕ

5%

5%

ਕੋਈ ਟੈਕਸ ਨਹੀਂ।

₹ 5,00,001/-  ਤੋਂ  ₹ 10,00,000/- ਤੱਕ

20%

20%

20%

₹ 10,00,000/- ਤੋਂ ਬਾਅਦ

30%

30%

30%

*ਜੇਕਰ ਆਮਦਨ ₹ 5,00,000/- ਤੱਕ ਹੈ ਤਾਂ ਕੋਈ ਟੈਕਸ ਨਹੀਂ ਲੱਗੇਗਾ।

*ਸਟੈਂਡਰਡ ਡਿਡਕਸ਼ਨ  ₹ 50,000/- ਹੈ।

*80C, 24b, 80D, 80G,80U ਵਰਗੀਆਂ ਧਾਰਾਵਾਂ ਅਧੀਨ ਹਰ ਕਿਸਮ ਦੀਆਂ ਛੋਟਾਂ ਦੀ ਇਜਾਜ਼ਤ ਹੈ।

*ਸਿਹਤ ਅਤੇ ਸਿੱਖਿਆ ਸੈੱਸ 4% ਲੱਗੇਗਾ।


ਨਵੀਂ ਟੈਕਸ ਪ੍ਰਣਾਲੀ ਵਿੱਤੀ ਸਾਲ 2023-24 ਲਈ

ਆਮਦਨ ਕਰ ਸਲੈਬ

ਆਮਦਨ ਕਰ ਰੇਟ

₹ 3,00,000/- ਤੱਕ

ਕੋਈ ਟੈਕਸ ਨਹੀਂ।

₹ 3,00,001/- ਤੋਂ ₹ 6,00,000/- ਤੱਕ

5%

₹ 6,00,001/- ਤੋਂ ₹ 9,00,000/- ਤੱਕ

10%

₹ 9,00,001/- ਤੋਂ ₹ 12,00,000/- ਤੱਕ

15%

₹ 12,00,001/- ਤੋਂ ₹ 15,00,000/- ਤੱਕ

20%

₹ 15,00,000/- ਤੋਂ ਬਾਅਦ

30%

*ਜੇਕਰ ਆਮਦਨ ₹ 7,00,000/- ਤੱਕ ਹੈ ਤਾਂ ਕੋਈ ਟੈਕਸ ਨਹੀਂ ਲੱਗੇਗਾ।

*ਸਟੈਂਡਰਡ ਡਿਡਕਸ਼ਨ  ₹ 50,000/- ਹੈ।

 *ਕੇਵਲ ਇੰਮਪਲਾਇਰ ਵੱਲੋਂ ਕਰਮਚਾਰੀ ਦੇ ਐਨ.ਪੀ. ਐੱਸ ਖਾਤੇ ਵਿੱਚ ਜਮ੍ਹਾਂ ਕਰਵਾਈ ਜਾ ਰਹੀ ਰਕਮ ਤੇ( U/s 80CCD(2) )ਛੋਟ ਹੈ।

*ਸਿਹਤ ਅਤੇ ਸਿੱਖਿਆ ਸੈੱਸ 4% ਲੱਗੇਗਾ।

*ਨਵੀੰ ਟੈਕਸ ਪ੍ਰਣਾਲੀ ਸਭ ਉਮਰ ਵਾਲਿਆਂ ਲਈ ਇੱਕੋ ਹੈ ਭਾਵ ਕਿ ਇਸ ਵਿੱਚ 60 ਜਾਂ 80 ਸਾਲ ਦੀ ਉਮਰ ਹੋਣ ਤੇ ਕੋਈ ਸ਼ਪੈਸ਼ਲ ਛੋਟ ਨਹੀਂ ਹੈ।

Which Income Tax Regime you should choose?(ਆਮਦਨ ਕਰ ਦੀ ਕਿਹੜੀ ਟੈਕਸ ਪ੍ਰਣਾਲੀ ਚੁਣੀ ਜਾਵੇ?)

            ਹੁਣ ਅਸੀਂ ਉੱਪਰ ਦੋਵੇਂ ਟੈਕਸ ਪ੍ਰਣਾਲੀਆਂ ਤਾਂ ਵੇਖ ਲਈਆਂ ਪਰ ਹੁਣ ਸਮਝ ਇਹ ਨਹੀਂ ਆ ਰਿਹਾ ਕਿ ਟੈਕਸ ਪ੍ਰਣਾਲੀ ਚੁਣੀ ਕਿਹੜੀ ਜਾਵੇ। ਆਓ ਇਸ ਮੁਸ਼ਕਲ ਦਾ ਹੱਲ ਹੇਠਾਂ ਦਿੱਤੀਆਂ ਕੁਝ ਉਦਾਹਾਰਨਾਂ 'ਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ:-
            ਮੰਨ ਲਓ ਤੁਹਾਡੀ ਉਮਰ 60 ਸਾਲ ਤੋਂ ਘੱਟ ਹੈ ਅਤੇ ਤੁਹਾਡੀ ਕੁੱਲ ਆਮਦਨ ਤਨਖਾਹ+ਏਰੀਅਰ ਆਦਿ ਮਿਲਾ ਕੇ 10,50,000/- ਬਣਦੀ ਹੈ ਅਤੇ ਐੱਲ.ਸੀ.ਆਈ ਜਾਂ ਟਿਊਸ਼ਨ ਫੀਸ ਆਦਿ ਦੀ ਕੁੱਲ ਸੈਵਿੰਗ 1,89,675/- ਰੂਪੈ ਹੈ। ਆਓ ਦੋਵੇਂ ਟੈਕਸ ਪ੍ਰਣਾਲੀਆਂ ਵਿੱਚ ਤੁਹਾਡਾ ਟੈਕਸ ਕਿੰਨਾ ਬਣੇਗਾ:-

According to Old Tax Regime(ਪੁਰਾਣੀ ਟੈਕਸ ਪ੍ਰਣਾਲੀ ਮੁਤਾਬਕ)

        ਆਓ ਜੀ ਹੁਣ ਦੇਖਦੇ ਹਾਂ ਜੋ ਪੁਰਾਣੀ ਟੈਕਸ ਪ੍ਰਣਾਲੀ ਤਹਿਤ ਜਾਂ ਕਹਿ ਸਕਦੇ ਸਧਾਰਨ ਟੈਕਸ ਪ੍ਰਣਾਲੀ ਤਹਿਤ(ਸਧਾਰਨ ਇਸ ਕਰਕੇ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹੀ ਪ੍ਰਣਾਲੀ ਚੱਲ ਰਹੀ ਹੈ) ਕਿੰਨਾ ਟੈਕਸ ਬਣੇਗਾ:-

ਕੁੱਲ ਆਮਦਨ

1050000

 

ਸਟੈਂਡਰਡ ਡਿਡਕਸ਼ਨ

-50000

ਪ੍ਰੋਫੈਸ਼ਨਲ ਟੈਕਸ

-2400

ਬਾਕੀ ਬਚਦੀ ਇਨਕਮ

997600

ਤੁਹਾਡੀ ਐੱਲ.ਸੀ.ਆਈ ਜਾਂ ਟਿਊਸ਼ਨ ਫੀਸ ਆਦਿ ਦੀ ਕੁੱਲ ਸੈਵਿੰਗ 1,89,675/- ਰੂਪੈ ਹੈ। ਕਿਉਂ ਜੋ ਇਨਕਮ ਟੈਕਸ ਐਕਟ ਦੇ ਸ਼ੈਕਸ਼ਨ 80C ਵਿੱਚ ਜਿਆਦਾ ਤੋਂ ਜਿਆਦਾ 150000/- ਤੱਕ ਦੀ ਬੱਚਤ ਘਟਾਉਣ ਦੀ ਆਗਿਆ ਹੈ, ਇਸ ਲਈ

ਬਾਕੀ ਬਚਦੀ ਇਨਕਮ

997600

 

 

 

ਬੱਚਤ

-150000

ਬੱਚਤ ਘਟਾਉਣ ਉਪਰੰਤ

847600

ਰਕਮ ਜਿਸਦੇ ਟੈਕਸ ਲੱਗਣਾ ਹੈ

847600

ਕਿਉਂ ਜੋ ਰਕਮ 5 ਲੱਖ ਤੋਂ ਜਿਆਦਾ ਹੈ ਇਸ ਲਈ ਪਹਿਲਾਂ 5 ਲੱਖ ਤੋਂ ਉੱਪਰ ਵਾਲੀ ਰਕਮ ਅਲੱਗ ਕਰ ਲਓ ਕਿਉਂਕੀ ਉਸਤੇ 20% ਟੈਕਸ ਲੱਗਣਾ ਹੈ

ਸਲੈਬ ਵਾਈਜ਼

ਰਕਮ

ਬਣਦਾ ਟੈਕਸ

ਟੈਕਸ ਦੀ ਦਰ

5 ਲੱਖ ਤੋਂ ਉੱਪਰਲੀ ਰਕਮ

347600

69520

20%

250001 ਤੋਂ 500000 ਤੱਕ

250000

12500

5%

ਕੁੱਲ ਜੋੜ

82020

 

ਸਿਹਤ ਅਤੇ ਸਿੱਖਿਆ ਸੈੱਸ

3281

4%

ਕੁੱਲ ਬਣਦਾ ਟੈਕਸ

85301

 

ਇਸ ਤਰ੍ਹਾਂ ਜੇਕਰ ਤੁਸੀ ਪੁਰਾਣੀ ਟੈਕਸ ਪ੍ਰਣਾਲੀ ਚੁਣਦੇ ਹੋ ਤਾਂ ਤੁਹਾਡਾ ਟੈਕਸ ਰੂਪੈ 85,301/- ਬਣੇਗਾ।


According to New Tax Regime(ਨਵੀਂ ਟੈਕਸ ਪ੍ਰਣਾਲੀ ਮੁਤਾਬਕ)

            ਆਓ ਜੀ ਹੁਣ ਦੇਖਦੇ ਹਾਂ ਇਸ ਵਿੱਤੀ ਸਾਲ ਭਾਵ ਕਿ ਸਾਲ 2023-24 ਲਈ ਬਣਾਈ ਗਈ ਟੈਕਸ ਪ੍ਰਣਾਲੀ ਮੁਤਾਬਕ ਕਿੰਨਾ ਟੈਕਸ ਬਣੇਗਾ:-

ਕੁੱਲ ਆਮਦਨ

1050000

 

ਸਟੈਂਡਰਡ ਡਿਡਕਸ਼ਨ

50000

ਬਾਕੀ ਬਚਦੀ ਆਮਦਨ ਜਿਸਤੇ ਟੈਕਸ ਲੱਗਣਾ ਹੈ

1000000

ਕਿਓ ਜੋ ਨਵੀਂ ਟੈਕਸ ਪ੍ਰਣਾਲੀ ਜੋ ਵਿੱਤੀ ਸਾਲ 2023-24 ਲਈ ਬਣਾਈ ਗਈ ਹੈ ਉਸ ਵਿੱਚ ਕਿਸੇ ਪ੍ਰਕਾਰ ਦੀ ਕੋਈ 80 C ਤਹਿਤ ਛੋਟ ਨਹੀਂ ਹੈ, ਇਸ ਲਈ ਟੈਕਸ ਹੇਠ ਲਿਖੇ ਕੈਲਕੂਲੇਟ ਕੀਤਾ ਜਾਵੇਗਾ:-

ਸਲੈਬ ਵਾਈਜ਼

ਰਕਮ

ਬਣਦਾ ਟੈਕਸ

ਟੈਕਸ ਦੀ ਦਰ

9 ਲੱਖ ਤੋਂ 12 ਲੱਖ ਵਾਲੀ ਰਕਮ ਤੇ

100000

15000

15%

6 ਲੱਖ ਤੋਂ 9 ਲੱਖ ਵਾਲੀ ਰਕਮ ਤੇ

300000

30000

10%

3 ਲੱਖ ਤੋਂ 6 ਲੱਖ ਵਾਲੀ ਰਕਮ ਤੇ

300000

15000

5%

ਕੁੱਲ ਜੋੜ

60000

 

ਸਿਹਤ ਅਤੇ ਸਿੱਖਿਆ ਸੈੱਸ

2400

4%

ਕੁੱਲ ਬਣਦਾ ਟੈਕਸ

62400

 

ਇਸ ਤਰ੍ਹਾਂ ਜੇਕਰ ਤੁਸੀਂ ਨਵੀਂ ਟੈਕਸ ਪ੍ਰਣਾਲੀ ਚੁਣਦੇ ਹੋ ਤਾਂ ਤੁਹਾਡਾ ਟੈਕਸ ਰੂਪੈ 62,400/- ਬਣੇਗਾ।


        ਸੋ ਤੁਸੀਂ ਦੇਖ ਸਕਦੇ ਹੋ ਕਿ ਨਵੀਂ ਟੈਕਸ ਪ੍ਰਣਾਲੀ ਵਿੱਚ ਟੈਕਸ ਪੁਰਾਣੀ ਟੈਕਸ ਪ੍ਰਣਾਲੀ ਨਾਲੋਂ 22,901/- ਰੂਪੈ ਘੱਟ ਬਣਿਆ ਹੈ।  ਇਸ ਲਈ ਪੁਰਾਣੀ ਟੈਕਸ ਪ੍ਰਣਾਲੀ ਕੇਵਲ ਤਾਂ ਹੀ ਚੁਣੋ ਜੇਕਰ ਤੁਹਾਡੇ ਕੋਲ 1,50,000/- ਦੀ ਬੱਚਤ ਤੋਂ ਇਲਾਵਾ ਮਕਾਨ ਉਸਾਰੀ ਕਰਜੇਂ ਦੇ ਵਿਆਜ ਦਾ ਸਰਟੀਫਿਕੇਟ ਵੀ ਹੈ ਭਾਵ ਕਿ ਤੁਸੀਂ ਮਕਾਨ ਬਣਾਉਣ ਲਈ ਕਰਜਾ ਲਿਆ ਹੈ ਅਤੇ ਉਸਦੀ ਮਹੀਨੇਵਾਰ ਕਿਸ਼ਤ ਅਦਾ ਕਰ ਰਹੇ ਹੋ। ਮਕਾਨ ਉਸਾਰੀ ਕਰਜੇ ਦੀ ਰੀਬੇਟ ਜਿਆਦਾ ਤੋਂ ਜਿਆਦਾ 2 ਲੱਖ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਸਿਹਤ ਬੀਮਾ ਜਾਂ ਕਿਸੇ ਸੰਸਥਾ ਨੂੰ ਦਾਨ ਵਿੱਚ ਕੋਈ ਰਕਮ ਦਿੱਤੀ ਹੈ ਤਾਂ ਇਹਨਾਂ ਦੀ ਰੀਬੇਟ ਪੁਰਾਣੀ ਟੈਕਸ ਪ੍ਰਣਾਲੀ ਵਿੱਚ ਕ੍ਰਮਵਾਰ 80D ਅਤੇ 80G ਤਹਿਤ ਲਈ ਜਾ ਸਕਦੀ ਹੈ ਪ੍ਰੰਤੂ ਜਿਆਦਾ ਫਾਇਦਾ ਨਵੀਂ ਟੈਕਸ ਪ੍ਰਣਾਲੀ ਵਿੱਚ ਹੀ ਹੈ ਕਿਉਂਕਿ ਇਸ ਵਿੱਚ ਸੈਵਿੰਗ ਕਰਨ ਦਾ ਝੰਜਟ ਹੀ ਖਤਮ ਹੈ।
        ਜੇਕਰ ਤੁਹਾਨੂੰ ਉੱਪਰ ਦਿੱਤੀ ਜਾਣਕਾਰੀ ਵਧੀਆ ਲੱਗੀ ਤਾਂ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਅਤੇ ਸਾਡੀ ਵੈਬਸਾਈਟ ਅਤੇ ਫੇਸਬੁੱਕ ਪੇਜ ਨੂੰ ਵੀ ਫਾਲੋ ਕਰੋ। ਜੇਕਰ ਤੁਹਾਨੂੰ ਟੈਕਸ ਕੈਲਕੂਲੇਟ ਕਰਨ ਲਈ ਕਿਸੇ ਹੋਰ ਉਦਾਹਾਰਨ ਦੀ ਲੋੜ ਹੈ ਤਾਂ ਹੇਠ ਕੂਮੈਂਟ ਬਾਕਸ ਵਿੱਚ ਕੁੂਮੈਟ ਕਰਕੇ ਤੁਸੀਂ ਆਪਣੇ ਸੁਝਾਅ ਜਾਂ ਕੋਈ ਡਿਮਾਂਡ ਦੱਸ ਸਕਦੇ ਹੋ।
ਅਗਲੀ ਪੋਸਟ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਇਨਕਮ ਟੇੈਕਸ ਕੈਲਕੂਲੇਸ਼ਨ ਸਾਫਟਵੇਅਰ, ਜਿਸਦੀ ਮੱਦਦ ਨਾਲ ਤੁਸੀਂ ਬੜੀ ਅਸਾਨੀ ਨਾਲ ਆਪਣਾ ਟੈਕਸ ਕੈਲਕੂਲੇਟ ਕਰ ਸਕੋਗੇ।

Post a Comment

0 Comments